Pune

ਉਤਰਾਖੰਡ: ਮਦਰਸਿਆਂ ਦੇ ਪਾਠਕ੍ਰਮ ਵਿੱਚ ‘ਆਪ੍ਰੇਸ਼ਨ ਸਿੰਦੂਰ’ ਸ਼ਾਮਲ

ਉਤਰਾਖੰਡ ਸਰਕਾਰ ਨੇ ਮਦਰਸਿਆਂ ਦੇ ਪਾਠਕ੍ਰਮ ਵਿੱਚ 'ਆਪ੍ਰੇਸ਼ਨ ਸਿੰਦੂਰ' ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ 50,000 ਤੋਂ ਵੱਧ ਵਿਦਿਆਰਥੀ ਭਾਰਤੀ ਸੈਨਾਂ ਦੇ ਸਾਹਸ ਅਤੇ ਦੇਸ਼ ਭਗਤੀ ਤੋਂ ਪ੍ਰੇਰਿਤ ਇਤਿਹਾਸ ਪੜ੍ਹ ਸਕਣਗੇ।

Uttarakhand: ਉਤਰਾਖੰਡ ਸਰਕਾਰ ਨੇ ਇੱਕ ਇਤਿਹਾਸਕ ਅਤੇ ਸਾਹਸੀ ਫੈਸਲਾ ਲਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨੇਤ੍ਰਿਤਵ ਵਿੱਚ ਰਾਜ ਸਰਕਾਰ ਨੇ ਤੈਅ ਕੀਤਾ ਹੈ ਕਿ ਹੁਣ 'ਆਪ੍ਰੇਸ਼ਨ ਸਿੰਦੂਰ' ਨੂੰ ਰਾਜ ਦੇ ਸਾਰੇ ਮਾਨਤਾ ਪ੍ਰਾਪਤ ਮਦਰਸਿਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਫੈਸਲੇ ਰਾਹੀਂ ਸਰਕਾਰ ਦੀ ਮਨਸ਼ਾ ਹੈ ਕਿ ਮਦਰਸਾ ਸਿੱਖਿਆ ਵਿੱਚ ਵੀ ਰਾਸ਼ਟਰ ਭਗਤੀ, ਸੈਨਿਕ ਸੌਰਵ ਅਤੇ ਭਾਰਤੀ ਸੈਨਾਂ ਦੇ ਬਲਿਦਾਨ ਦੀ ਗਾਥਾ ਪੜਾਈ ਜਾਵੇ।

ਫਿਲਹਾਲ ਉਤਰਾਖੰਡ ਵਿੱਚ ਕਰੀਬ 451 ਰਜਿਸਟਰਡ ਮਦਰਸੇ ਹਨ, ਜਿਨ੍ਹਾਂ ਵਿੱਚ ਲਗਭਗ 50,000 ਤੋਂ ਵੱਧ ਵਿਦਿਆਰਥੀ ਪੜਾਈ ਕਰ ਰਹੇ ਹਨ। ਇਹ ਸਾਰੇ ਵਿਦਿਆਰਥੀ ਹੁਣ ਭਾਰਤੀ ਸੈਨਾਂ ਦੀ ਵੀਰਤਾ ਨਾਲ ਜੁੜੀ ਆਪ੍ਰੇਸ਼ਨ ਸਿੰਦੂਰ ਵਰਗੀ ਪ੍ਰੇਰਕ ਗਾਥਾਵਾਂ ਨਾਲ ਰੂਬਰੂ ਹੋਣਗੇ।

ਨਵੇਂ ਪਾਠਕ੍ਰਮ ਵਿੱਚ ਕੀ ਹੋਵੇਗਾ?

ਰਾਜ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ‘ਆਪ੍ਰੇਸ਼ਨ ਸਿੰਦੂਰ’ ਉੱਤੇ ਇੱਕ ਪੂਰਾ ਅਧਿਆਇ ਪਾਠਕ੍ਰਮ ਵਿੱਚ ਜੋੜਿਆ ਜਾਵੇਗਾ। ਇਸ ਵਿੱਚ ਆਪ੍ਰੇਸ਼ਨ ਦੌਰਾਨ ਭਾਰਤੀ ਸੈਨਾਂ ਦੁਆਰਾ ਕੀਤੀ ਗਈ ਸਾਹਸੀ ਕਾਰਵਾਈ, ਰਣਨੀਤਕ ਯੋਜਨਾ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਵਿਸਤਾਰ ਨਾਲ ਦੱਸਿਆ ਜਾਵੇਗਾ। ਇਹ ਅਧਿਆਇ ਨਾ ਸਿਰਫ ਇੱਕ ਇਤਿਹਾਸਕ ਸੈਨਿਕ ਘਟਨਾਂ ਨੂੰ ਸਾਹਮਣੇ ਲਿਆਵੇਗਾ, ਬਲਕਿ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵੀ ਜਗਾਵੇਗਾ।

ਆਪ੍ਰੇਸ਼ਨ ਸਿੰਦੂਰ: ਆਤੰਕਵਾਦ ਵਿਰੁੱਧ ਨਿਰਣਾਇਕ ਪ੍ਰਹਾਰ

6 ਅਤੇ 7 ਮਈ ਦੀ ਦਰਮਿਆਨੀ ਰਾਤ ਭਾਰਤੀ ਸੈਨਾਂ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਆਤੰਕਵਾਦ ਵਿਰੁੱਧ ਇੱਕ ਸਟੀਕ ਅਤੇ ਸਾਹਸੀ ਕਦਮ ਚੁੱਕਿਆ। ਭਾਰਤੀ ਵਾਯੂ ਸੈਨਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ (PoK) ਵਿੱਚ ਸਥਿਤ 9 ਆਤੰਕੀ ਠਿਕਾਣਿਆਂ ਉੱਤੇ ਇੱਕ ਮਗਰੋਂ ਇੱਕ ਹਮਲੇ ਕੀਤੇ।

ਇਨ੍ਹਾਂ ਠਿਕਾਣਿਆਂ ਦਾ ਸੰਬੰਧ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੈਅਬਾ ਅਤੇ ਹਿਜਬੁਲ ਮੁਜਾਹਿਦੀਨ ਵਰਗੇ ਆਤੰਕੀ ਸੰਗਠਨਾਂ ਨਾਲ ਸੀ। ਸੈਨਾਂ ਦੀ ਇਸ ਕਾਰਵਾਈ ਵਿੱਚ 100 ਤੋਂ ਵੱਧ ਆਤੰਕੀ ਮਾਰੇ ਗਏ, ਜੋ ਭਾਰਤ ਦੇ ਵਿਰੁੱਧ ਵੱਡੀ ਸਾਜਿਸ਼ ਦੀ ਯੋਜਨਾ ਬਣਾ ਰਹੇ ਸਨ।

ਕੇਵਲ ਆਤੰਕੀਆਂ ਉੱਤੇ ਵਾਰ, ਆਮ ਨਾਗਰਿਕਾਂ ਨੂੰ ਨਹੀਂ ਹੋਇਆ ਨੁਕਸਾਨ

ਆਪ੍ਰੇਸ਼ਨ ਸਿੰਦੂਰ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਭਾਰਤੀ ਸੈਨਾਂ ਨੇ ਸਿਰਫ ਆਤੰਕੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਕਿਸੇ ਵੀ ਪਾਕਿਸਤਾਨੀ ਸੈਨਿਕ ਸਥਾਪਨਾ ਜਾਂ ਆਮ ਨਾਗਰਿਕ ਉੱਤੇ ਕੋਈ ਹਮਲਾ ਨਹੀਂ ਕੀਤਾ ਗਿਆ। ਇਹ ਭਾਰਤੀ ਸੈਨਾਂ ਦੀ ਸਟੀਕਤਾ (precision) ਅਤੇ ਅਨੁਸ਼ਾਸਨ (discipline) ਦਾ ਸਪੱਸ਼ਟ ਉਦਾਹਰਣ ਹੈ।

ਕਿਉਂ ਜ਼ਰੂਰੀ ਹੈ ਇਹ ਕਦਮ?

ਉਤਰਾਖੰਡ ਸਰਕਾਰ ਦਾ ਇਹ ਫੈਸਲਾ ਸਿੱਖਿਆ ਵਿੱਚ ਰਾਸ਼ਟਰਵਾਦ ਦੇ ਸਮਾਵੇਸ਼ ਦਾ ਹਿੱਸਾ ਹੈ। ਆਮ ਤੌਰ 'ਤੇ ਮਦਰਸਿਆਂ ਦੀ ਪੜਾਈ ਧਾਰਮਿਕ ਸਿੱਖਿਆਵਾਂ ਤੱਕ ਸੀਮਤ ਮੰਨੀ ਜਾਂਦੀ ਹੈ, ਪਰ ਹੁਣ ਦੇਸ਼ ਭਗਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਅਧਿਆਇ ਵੀ ਪੜਾਏ ਜਾਣਗੇ।

ਇਸ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਭਾਰਤੀ ਸੈਨਾਂ ਦੀ ਤਾਕਤ ਅਤੇ ਸਮਰਪਣ ਬਾਰੇ ਜਾਣਕਾਰੀ ਮਿਲੇਗੀ, ਬਲਕਿ ਉਨ੍ਹਾਂ ਦਾ ਨੈਤਿਕ ਅਤੇ ਮਾਨਸਿਕ ਵਿਕਾਸ ਵੀ ਹੋਵੇਗਾ। ਰਾਜ ਸਰਕਾਰ ਦਾ ਮੰਨਣਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ, ਚਾਹੇ ਉਹ ਕਿਸੇ ਵੀ ਬੋਰਡ ਜਾਂ ਪਿਛੋਕੜ ਤੋਂ ਹੋਣ, ਦੇਸ਼ ਦੇ ਇਤਿਹਾਸ ਅਤੇ ਸੁਰੱਖਿਆ ਨੀਤੀਆਂ ਦੀ ਸਮਝ ਹੋਣੀ ਚਾਹੀਦੀ ਹੈ।

ਉਤਰਾਖੰਡ ਵਿੱਚ ਕਿੰਨੇ ਮਦਰਸੇ?

ਉਤਰਾਖੰਡ ਸਰਕਾਰ ਦੇ ਅੰਕੜਿਆਂ ਅਨੁਸਾਰ, ਫਿਲਹਾਲ 451 ਮਦਰਸੇ ਰਾਜ ਮਦਰਸਾ ਬੋਰਡ ਤੋਂ ਰਜਿਸਟਰਡ ਹਨ। ਹਾਲਾਂਕਿ ਲਗਭਗ 500 ਤੋਂ ਵੱਧ ਮਦਰਸੇ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਹਨ। ਸਰਕਾਰ ਦਾ ਟੀਚਾ ਹੈ ਕਿ ਸਿੱਖਿਆ ਨੂੰ ਇੱਕ ਰੂਪ ਬਣਾਉਂਦੇ ਹੋਏ, ਸਾਰੇ ਬੱਚਿਆਂ ਨੂੰ ਇੱਕੋ ਜਿਹੀ ਰਾਸ਼ਟਰਵਾਦੀ ਸਿੱਖਿਆ ਦਿੱਤੀ ਜਾਵੇ।

Leave a comment