ਅੱਜ 31 ਮਈ 2025 ਨੂੰ ਦੇਸ਼ ਭਰ ਵਿੱਚ ਸਾਰੇ ਬੈਂਕ ਖੁੱਲੇ ਹਨ। ਭਾਰਤੀ ਰਿਜ਼ਰਵ ਬੈਂਕ ਦੀਆਂ ਗਾਈਡਲਾਈਨਾਂ ਮੁਤਾਬਕ, ਹਰ ਮਹੀਨੇ ਦੇ ਪਹਿਲੇ, ਤੀਸਰੇ ਅਤੇ ਪੰਜਵੇਂ ਸ਼ਨਿੱਚਰਵਾਰ ਨੂੰ ਬੈਂਕ ਖੁੱਲੇ ਰਹਿੰਦੇ ਹਨ, ਜਦੋਂ ਕਿ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ, ਐਤਵਾਰ ਨੂੰ ਵੀ ਬੈਂਕ ਛੁੱਟੀ ਰਹਿੰਦੀ ਹੈ। ਇਸ ਲਈ ਜੇਕਰ ਤੁਸੀਂ ਕਿਸੇ ਬੈਂਕਿੰਗ ਸਬੰਧੀ ਕੰਮ ਲਈ ਅੱਜ ਦਾ ਦਿਨ ਚੁਣਿਆ ਹੈ, ਤਾਂ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਨੇੜਲੀ ਬੈਂਕ ਬ੍ਰਾਂਚ ਵਿੱਚ ਜਾ ਕੇ ਕੰਮ ਕਰ ਸਕਦੇ ਹੋ।
ਹਾਲਾਂਕਿ, ਗਾਹਕਾਂ ਨੂੰ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਰਾਜ-ਵਾਰ ਛੁੱਟੀਆਂ ਵੀ ਹੁੰਦੀਆਂ ਹਨ, ਜੋ ਵੱਖ-ਵੱਖ ਰਾਜਾਂ ਵਿੱਚ ਮਾਨਤਾ ਪ੍ਰਾਪਤ ਹਨ। ਇਸ ਲਈ ਜੇਕਰ ਤੁਸੀਂ ਕਿਸੇ ਵਿਸ਼ੇਸ਼ ਰਾਜ ਵਿੱਚ ਰਹਿੰਦੇ ਹੋ, ਤਾਂ ਸਥਾਨਕ ਛੁੱਟੀ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
ਜੂਨ 2025 ਵਿੱਚ ਕਦੋਂ-ਕਦੋਂ ਬੈਂਕ ਬੰਦ ਰਹਿਣਗੇ?
ਜੂਨ 2025 ਵਿੱਚ ਦੇਸ਼ ਭਰ ਵਿੱਚ ਕਈ ਮੌਕੇ ਅਜਿਹੇ ਹੋਣਗੇ ਜਦੋਂ ਬੈਂਕ ਬੰਦ ਰਹਿਣਗੇ। ਇਨ੍ਹਾਂ ਬਾਰੇ ਪਹਿਲਾਂ ਤੋਂ ਜਾਣ ਲੈਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਨਿਪਟਾ ਸਕੋ। ਇੱਥੇ ਜੂਨ ਮਹੀਨੇ ਦੀਆਂ ਕੁਝ ਪ੍ਰਮੁਖ ਛੁੱਟੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ:
- 1 ਜੂਨ (ਐਤਵਾਰ) – ਦੇਸ਼ ਭਰ ਵਿੱਚ ਬੈਂਕ ਬੰਦ।
- 6 ਜੂਨ (ਸ਼ੁੱਕਰਵਾਰ) – ਈਦ-ਉਲ-ਅਜ਼ਹਾ (ਬਕਰਾ ਈਦ) ਦੇ ਮੌਕੇ 'ਤੇ ਕੇਰਲ ਵਿੱਚ ਬੈਂਕ ਬੰਦ।
- 7 ਜੂਨ (ਸ਼ਨਿੱਚਰਵਾਰ) – ਈਦ-ਉਲ-ਅਜ਼ਹਾ (ਬਕਰਾ ਈਦ) ਦੇ ਮੌਕੇ 'ਤੇ ਪੂਰੇ ਦੇਸ਼ ਵਿੱਚ ਬੈਂਕ ਬੰਦ।
- 11 ਜੂਨ (ਬੁੱਧਵਾਰ) – ਸੰਤ ਗੁਰੂ ਕਬੀਰ ਜਯੰਤੀ/ਸਾਗਾ ਦਾਵਾ 'ਤੇ ਸਿੱਖਿਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ।
- 27 ਜੂਨ (ਸ਼ੁੱਕਰਵਾਰ) – ਰਥ ਯਾਤਰਾ/ਕਾਂਗ ਦੇ ਮੌਕੇ 'ਤੇ ਓਡੀਸ਼ਾ ਅਤੇ ਮਣੀਪੁਰ ਵਿੱਚ ਬੈਂਕ ਬੰਦ।
- 30 ਜੂਨ (ਸੋਮਵਾਰ) – ਰੇਮਨਾ ਨੀ ਦੇ ਮੌਕੇ 'ਤੇ ਮਿਜ਼ੋਰਮ ਵਿੱਚ ਬੈਂਕ ਬੰਦ।
ਬੈਂਕ ਬੰਦ ਰਹਿਣ 'ਤੇ ਕੀ ਕਰੋ?
ਜੇਕਰ ਬੈਂਕ ਬੰਦ ਰਹਿੰਦੇ ਹਨ, ਤਾਂ ਵੀ ਤੁਹਾਡੇ ਕਈ ਜ਼ਰੂਰੀ ਕੰਮ ਔਨਲਾਈਨ ਬੈਂਕਿੰਗ ਰਾਹੀਂ ਨਿਪਟਾਏ ਜਾ ਸਕਦੇ ਹਨ। ਡਿਜੀਟਲ ਪਲੇਟਫਾਰਮ ਤੋਂ ਗਾਹਕ ਫੰਡ ਟ੍ਰਾਂਸਫਰ (NEFT/RTGS), ਡਿਮਾਂਡ ਡਰਾਫਟ ਲਈ ਅਰਜ਼ੀ, ਚੈਕਬੁੱਕ ਦਾ ਅਨੁਰੋਧ, ਕ੍ਰੈਡਿਟ ਅਤੇ ਡੈਬਿਟ ਕਾਰਡ ਦੀਆਂ ਸੇਵਾਵਾਂ, ਲੌਕਰ ਲਈ ਅਰਜ਼ੀ ਅਤੇ ਖਾਤਾ ਸਬੰਧੀ ਹੋਰ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।