ਕੇਸਰੀਆ ਲੱਸੀ ਬਣਾਉਣ ਦਾ ਆਸਾਨ ਤਰੀਕਾ Easy way to make Saffron Lassi
ਠੰਡੀ-ਠੰਡੀ ਲੱਸੀ ਦਾ ਸੁਆਦ ਸਾਰੀ ਗਰਮੀ 'ਚ ਤਾਜ਼ਗੀ ਭਰ ਦਿੰਦਾ ਹੈ। ਪਰ ਕੀ ਤੁਸੀਂ ਕੇਸਰੀਆ ਸੁਆਦ ਅਜ਼ਮਾਇਆ ਹੈ? ਕੇਸਰੀਆ ਲੱਸੀ ਇੱਕ ਪੀਣ ਵਾਲਾ ਪਦਾਰਥ ਹੈ ਜੋ ਉੱਤਰੀ ਭਾਰਤ ਵਿੱਚ ਬਹੁਤ ਪ੍ਰਸਿੱਧ ਹੈ। ਖਾਸ ਕਰਕੇ ਇਸਨੂੰ ਜਨਮਾਸ਼ਟਮੀ ਦੇ ਮੌਕੇ 'ਤੇ ਵੱਡੀ ਮਾਤਰਾ ਵਿੱਚ ਲੋਕਾਂ ਵਿੱਚ ਪ੍ਰਸਾਦ ਵਜੋਂ ਵੰਡਿਆ ਜਾਂਦਾ ਹੈ। ਤਾਂ ਅੱਜ ਹੀ ਬਣਾਓ ਕੇਸਰੀਆ ਲੱਸੀ ਦੀ ਆਸਾਨ ਰੈਸੀਪੀ...
ਜ਼ਰੂਰੀ ਸਮੱਗਰੀ Necessary ingredients
3 ਕੱਪ ਦਹੀਂ
1 ਕੱਪ ਦੁੱਧ
8 ਵੱਡੇ ਚਮਚ ਸ਼ੱਕਰ
8-10 ਧਾਗੇ ਕੇਸਰ
1 ਵੱਡਾ ਚਮਚ ਪਿਸਤਾ, ਬਾਰੀਕ ਕੱਟਿਆ ਹੋਇਆ
ਬਣਾਉਣ ਦਾ ਤਰੀਕਾ Recipe
ਕੇਸਰ ਨੂੰ ਇੱਕ ਵੱਡੇ ਚਮਚ ਗਰਮ ਦੁੱਧ ਵਿੱਚ ਭਿਗੋਾ ਕੇ ਲਗਭਗ 15 ਮਿੰਟ ਲਈ ਛੱਡ ਦਿਓ। ਹੁਣ ਦਹੀਂ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਫਿਰ ਉਸ ਵਿੱਚ ਦੁੱਧ ਅਤੇ ਸ਼ੱਕਰ ਮਿਲਾ ਕੇ ਚੰਗੀ ਤਰ੍ਹਾਂ ਮਿਕਸਰ ਵਿੱਚ ਮਥੋ।
ਜੇਕਰ ਦਹੀਂ ਜ਼ਿਆਦਾ ਘਣਾ ਹੈ ਤਾਂ ਇਸ ਵਿੱਚ ਥੋੜਾ ਪਾਣੀ ਮਿਲਾ ਦਿਓ।
ਹੁਣ ਇਸ ਵਿੱਚ ਕੇਸਰ ਦਾ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ।
ਕੇਸਰੀਆ ਲੱਸੀ ਤਿਆਰ ਹੈ। ਬਰਫ਼ ਦੇ ਟੁਕੜਿਆਂ ਅਤੇ ਕੱਟੇ ਹੋਏ ਪਿਸਤਿਆਂ ਨਾਲ ਸਜਾ ਕੇ ਪਰੋਸੋ।
ਨੋਟ : ਜੇਕਰ ਤੁਸੀਂ ਬਿਲਕੁਲ ਠੰਡੀ ਲੱਸੀ ਚਾਹੁੰਦੇ ਹੋ ਤਾਂ ਮਿਕਸਰ ਵਿੱਚ ਹਿਲਾਉਂਦੇ ਸਮੇਂ ਪਾਣੀ ਦੀ ਥਾਂ 'ਤੇ ਆਈਸ ਕਿਊਬ ਵਰਤੋ।