ਅੱਜ ਤੋਂ ਨਵਾਂ ਵਿੱਤੀ ਵਰ੍ਹਾਂ 2025-26 ਸ਼ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਦੇਸ਼ ਵਿੱਚ ਕਈ ਬਦਲਾਅ ਲਾਗੂ ਹੋ ਗਏ ਹਨ। ਇਨ੍ਹਾਂ ਬਦਲਾਵਾਂ ਦਾ ਅਸਰ ਆਮ ਜਨਤਾ ਤੋਂ ਲੈ ਕੇ ਵਪਾਰੀਆਂ ਤੱਕ ਪਵੇਗਾ। ਸੀਨੀਅਰ ਨਾਗਰਿਕਾਂ ਅਤੇ ਔਰਤਾਂ ਲਈ ਨਵੀਆਂ ਯੋਜਨਾਵਾਂ ਤੋਂ ਇਲਾਵਾ, UPI ਨਿਯਮਾਂ ਵਿੱਚ ਵੀ ਸੋਧ ਕੀਤੇ ਗਏ ਹਨ।
ਬਿਜ਼ਨਸ ਡੈਸਕ: 1 ਅਪ੍ਰੈਲ 2025 ਤੋਂ ਨਵਾਂ ਵਿੱਤੀ ਵਰ੍ਹਾਂ 2025 ਲਾਗੂ ਹੋ ਗਿਆ ਹੈ, ਜਿਸਦੇ ਨਾਲ ਹੀ ਦੇਸ਼ ਦੇ ਕਈ ਸੈਕਟਰਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਸੀਨੀਅਰ ਨਾਗਰਿਕਾਂ ਅਤੇ ਔਰਤਾਂ ਲਈ ਵੀ ਕਈ ਨਵੇਂ ਨਿਯਮਾਂ ਅਤੇ ਨੀਤੀਆਂ ਵਿੱਚ ਸੋਧ ਕੀਤੇ ਗਏ ਹਨ। ਇਸ ਤੋਂ ਇਲਾਵਾ, UPI ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਡਿਜੀਟਲ ਭੁਗਤਾਨ ਵਿੱਚ ਕੁਝ ਨਵੀਆਂ ਪ੍ਰਕਿਰਿਆਵਾਂ ਜੁੜ ਸਕਦੀਆਂ ਹਨ।
ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਪੈਟਰੋਲ, ਡੀਜ਼ਲ ਅਤੇ LPG ਦੇ ਭਾਵਾਂ ਵਿੱਚ ਸੋਧ ਕੀਤਾ ਜਾਂਦਾ ਹੈ, ਪਰ ਇਸ ਵਾਰ ਪੈਟਰੋਲ ਦੇ ਭਾਵਾਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਦੇ ਨਾਲ ਇਨ੍ਹਾਂ ਬਦਲਾਵਾਂ ਦਾ ਅਸਰ ਆਮ ਜਨ-ਜੀਵਨ ਅਤੇ ਵੱਖ-ਵੱਖ ਸੈਕਟਰਾਂ 'ਤੇ ਪੈਣ ਦੀ ਉਮੀਦ ਹੈ।
ਕੀ ਹੋਇਆ ਸਸਤਾ?
1. LPG ਸਿਲੰਡਰ ਦੀ ਕੀਮਤ ਵਿੱਚ ਗਿਰਾਵਟ
1 ਅਪ੍ਰੈਲ ਤੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਵਿੱਚ 19 ਕਿਲੋ ਦਾ ਸਿਲੰਡਰ 41 ਰੁਪਏ ਸਸਤਾ ਹੋ ਕੇ 1,762 ਰੁਪਏ ਵਿੱਚ ਮਿਲ ਰਿਹਾ ਹੈ। ਕੋਲਕਾਤਾ ਵਿੱਚ ਇਹ ਕੀਮਤ 44.50 ਰੁਪਏ ਘਟ ਕੇ 1,868.50 ਰੁਪਏ ਹੋ ਗਈ ਹੈ। ਮੁੰਬਈ ਵਿੱਚ ਸਿਲੰਡਰ ਦੀ ਕੀਮਤ 42 ਰੁਪਏ ਘਟ ਕੇ 1,755.50 ਰੁਪਏ ਹੋ ਗਈ ਹੈ, ਜਦੋਂ ਕਿ ਚੇਨਈ ਵਿੱਚ ਇਹ ਹੁਣ 1,921.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ, ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
2. ਹਵਾਈ ਯਾਤਰਾ ਸਸਤੀ
ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ। ਦਿੱਲੀ ਵਿੱਚ ATF ਦਾ ਭਾਅ 95,311.72 ਰੁਪਏ ਤੋਂ ਘਟ ਕੇ 89,441 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ। ਕੋਲਕਾਤਾ ਵਿੱਚ ਇਹ 91,921 ਰੁਪਏ, ਮੁੰਬਈ ਵਿੱਚ 83,575.42 ਰੁਪਏ ਅਤੇ ਚੇਨਈ ਵਿੱਚ 92,503.80 ਰੁਪਏ ਹੋ ਗਿਆ ਹੈ।
ਕੀ ਹੋਇਆ ਮਹਿੰਗਾ?
1. ਫੋਰ ਵ੍ਹੀਲਰ ਦੇ ਭਾਅ ਵਧੇ
ਟਾਟਾ ਮੋਟਰਸ, ਕਿਆ ਇੰਡੀਆ, ਹੁੰਡਈ ਇੰਡੀਆ ਅਤੇ ਹੌਂਡਾ ਕਾਰਸ ਨੇ 1 ਅਪ੍ਰੈਲ ਤੋਂ ਆਪਣੀਆਂ ਕਾਰਾਂ ਦੇ ਭਾਅ ਵਧਾ ਦਿੱਤੇ ਹਨ। ਮਾਰੂਤੀ ਸੁਜ਼ੂਕੀ ਦੀਆਂ ਕਾਰਾਂ 4% ਤੱਕ ਮਹਿੰਗੀਆਂ ਹੋ ਗਈਆਂ ਹਨ, ਜਦੋਂ ਕਿ ਕਿਆ, ਹੁੰਡਈ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ 3% ਤੱਕ ਭਾਅ ਵਧਾਏ ਹਨ। ਰੇਨੌਲਟ ਇੰਡੀਆ ਨੇ ਵੀ 2% ਤੱਕ ਵਾਧਾ ਕੀਤਾ ਹੈ।
ਨਵੇਂ ਨਿਯਮਾਂ ਵਿੱਚ ਬਦਲਾਅ
* UPI ਨਿਯਮ
ਹੁਣ UPI ਨਾਲ ਜੁੜੇ ਇਨਐਕਟਿਵ ਨੰਬਰਾਂ ਨੂੰ ਹਟਾਇਆ ਜਾਵੇਗਾ। ਜੇਕਰ ਤੁਹਾਡਾ ਮੋਬਾਈਲ ਨੰਬਰ UPI ਨਾਲ ਲਿੰਕ ਹੈ ਅਤੇ ਕਾਫ਼ੀ ਸਮੇਂ ਤੋਂ ਸਰਗਰਮ ਨਹੀਂ ਹੈ, ਤਾਂ ਉਹ ਨੰਬਰ ਹਟ ਸਕਦਾ ਹੈ।
* ਬੈਂਕਿੰਗ ਬਦਲਾਅ
SBI, ਕੇਨਰਾ ਅਤੇ PNB ਸਮੇਤ ਕਈ ਬੈਂਕਾਂ ਨੇ ਘੱਟੋ-ਘੱਟ ਬੈਲੈਂਸ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਖਾਤਾਧਾਰਕਾਂ ਨੂੰ ਘੱਟੋ-ਘੱਟ ਬੈਲੈਂਸ ਰੱਖਣ 'ਤੇ ਵੱਧ ਸੁਚੇਤ ਰਹਿਣਾ ਹੋਵੇਗਾ।
* ਸੀਨੀਅਰ ਨਾਗਰਿਕਾਂ ਲਈ ਰਾਹਤ
ਸੀਨੀਅਰ ਨਾਗਰਿਕਾਂ ਲਈ ਸਰਕਾਰ ਨੇ ਟੈਕਸ ਛੋਟ ਵਧਾਈ ਹੈ। ਪੋਸਟ ਆਫਿਸ ਸਕੀਮ ਤੋਂ ਹੋਣ ਵਾਲੀ ਆਮਦਨ 'ਤੇ ਹੁਣ 1 ਲੱਖ ਰੁਪਏ ਤੱਕ ਦੀ ਛੋਟ ਮਿਲੇਗੀ, ਜੋ ਪਹਿਲਾਂ 50,000 ਰੁਪਏ ਸੀ।
* ਮਹਿਲਾ ਸਨਮਾਨ ਸੇਵਿੰਗਜ਼ ਸਰਟੀਫਿਕੇਟ ਸਕੀਮ ਬੰਦ
ਮਹਿਲਾ ਸਨਮਾਨ ਸੇਵਿੰਗਜ਼ ਸਰਟੀਫਿਕੇਟ ਸਕੀਮ (MSSC) ਨੂੰ 1 ਅਪ੍ਰੈਲ ਤੋਂ ਬੰਦ ਕਰ ਦਿੱਤਾ ਗਿਆ ਹੈ। ਇਹ ਯੋਜਨਾ ਔਰਤਾਂ ਲਈ 7.5% ਦਾ ਸਲਾਨਾ ਰਿਟਰਨ ਪ੍ਰਦਾਨ ਕਰਦੀ ਸੀ।
* ਨਵੀਂ ਪੈਨਸ਼ਨ ਯੋਜਨਾ
ਕੇਂਦਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ (UPS) ਲਾਗੂ ਕੀਤੀ ਗਈ ਹੈ, ਜੋ ਪੁਰਾਣੀ ਅਤੇ ਨਵੀਂ ਪੈਨਸ਼ਨ ਯੋਜਨਾ ਦੇ ਵਿਚਕਾਰ ਸੰਤੁਲਨ ਬਣਾਏਗੀ। ਇਸ ਯੋਜਨਾ ਤਹਿਤ 10,000 ਰੁਪਏ ਮਾਸਿਕ ਪੈਨਸ਼ਨ ਦੀ ਗਾਰੰਟੀ ਦਿੱਤੀ ਗਈ ਹੈ।
```